जालंधर में सरकारी जमीन पर कब्जे को लेकर बड़ा एक्शन! Bawa Building Materials को इम्प्रूवमेंट ट्रस्ट का फाइनल नोटिस, 5 नवंबर को होगी कार्रवाई! जालंधर में प्रेमी के सुसाइड मामले में नया और सनसनीखेज मोड़: मृतका बहन के बड़े खुलासे; बोली- “भाई को झूठे केस और किडनैप की धमकी देकर ब्लैकमेल करती थी गर्लफ्रेंड” एशियन हॉकी चैंपियनशिप से पहले जालंधर नगर निगम का बड़ा एक्शन: भगत सिंह कॉलोनी की झुग्गियों को हटाने के लिए 3 दिन का अल्टीमेटम; मकसूदां और DAV कॉलेज पुल के पास भी मुनादी मौसम बदलते ही जालंधर में मंडराया डेंगू का खतरा: स्वास्थ्य विशेषज्ञों ने जारी किया हाई अलर्ट; साफ पानी जमा न होने देने और सतर्क रहने की अपील जालंधर में साइबर ठगों की बड़ी चाल नाकाम: ट्रैफिक पुलिस के ASI ने अपनी सूझबूझ से बचाए बैंक खाते की गाढ़ी कमाई; ठगों ने ऐसे रची थी साजिश जालंधर में ड्रग विभाग की बड़ी कार्रवाई: गांव ताजपुर में ‘किरण क्लीनिक’ पर रेड; मेडिकल डिग्री और लाइसेंस के दस्तावेज नहीं दिखा सका संचालक

ਸ਼ਰਧਾ ਅਤੇ ਵਿਸ਼ਵਾਸ ਨਾਲ ਮਨਾਇਆ ਗਿਆ ਮਾਤਾ ਮਰਿਯਮ ਦੀ ਪਵਿੱਤਰ ਰੋਜ਼ਰੀ ਦਾ ਤਿਉਹਾਰ

ਜਲੰਧਰ, 8 ਅਕਤੂਬਰ : ਪਵਿੱਤਰ ਮਾਲਾ ਦੀ ਰਾਣੀ ਯਿਸੂ ਮਸੀਹ ਦੀ ਮਾਤਾ ਮਰਿਯਮ ਦੇ ਤਿਉਹਾਰ ਮੌਕੇ ਅੱਜ ਪਿੰਡ ਲਿੱਧੜਾਂ ਵਿੱਚ ਸ਼ਰਧਾ ਅਤੇ ਵਿਸ਼ਵਾਸ ਨਾਲ ਪਵਿੱਤਰ ਰੋਜ਼ਰੀ ਦੀ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਸੀਐਮਸੀ ਕਾਰਮਲ ਭਵਨ ਲਿੱਧੜਾਂ ਤੋਂ ਸੈਮੀਨਰੀ ਲਿੱਧੜਾਂ ਤੱਕ ਸ਼ੋਭਾ ਯਾਤਰਾ ਕੱਢੀ ਗਈ।

ਇਸ ਮੌਕੇ ਫਰੀਦਾਬਾਦ ਤੋਂ ਬਿਸ਼ਪ ਜੋਸ਼, ਫਾਦਰ ਸੋਸੀ, ਫਾਦਰ ਜੌਨ ਮਾਨਾਥਨ, ਫਾਦਰ ਥਾਮਸ, ਫਾਦਰ ਕੋਕਟ, ਫਾਦਰ ਐਗਨਸ ਸਮੇਤ ਸੀਐਮਸੀ ਕਾਰਮਲ ਭਵਨ ਲਿੱਧੜਾਂ ਅਤੇ ਸੈਕਰਡ ਹਾਰਟ ਕਾਨਵੈਂਟ ਲਿੱਧੜਾਂ ਦੀਆਂ ਸਾਰੀਆਂ ਸਿਸਟਰਜ਼ ਅਤੇ ਬ੍ਰਦਰਜ਼ ਮੌਜੂਦ ਸਨ।

ਇਸ ਮੌਕੇ ਫਾਦਰ ਕੋਕਟ ਨੇ ਕਿਹਾ ਕਿ ਪਵਿੱਤਰ ਰੋਜ਼ਰੀ ਸਿਰਫ਼ ਇੱਕ ਪ੍ਰਾਰਥਨਾ ਨਹੀਂ, ਸਗੋਂ ਯਿਸੂ ਮਸੀਹ ਦੇ ਜੀਵਨ ਦੇ ਰਹੱਸਾਂ ’ਤੇ ਮਨਨ ਕਰਨ ਅਤੇ ਉਨ੍ਹਾਂ ਦੇ ਪਿਆਰ ਵਿੱਚ ਵਧਣ ਦਾ ਇੱਕ ਸੁੰਦਰ ਮਾਰਗ ਹੈ।

ਉਨ੍ਹਾਂ ਦੱਸਿਆ ਕਿ ਮਾਤਾ ਮਰਿਯਮ ਦੀ ਪਵਿੱਤਰ ਰੋਜ਼ਰੀ ਦਾ ਤਿਉਹਾਰ ਹਰ ਸਾਲ 7 ਅਕਤੂਬਰ ਨੂੰ ‘ਰੋਜ਼ਰੀ ਦੀ ਰਾਣੀ ਦਾ ਤਿਉਹਾਰ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਵਿਸ਼ੇਸ਼ ਤੌਰ ’ਤੇ ਰੋਜ਼ਰੀ ਦੀ ਮਾਲਾ ਦਾ ਜਾਪ ਅਤੇ ਪ੍ਰਾਰਥਨਾ ਕੀਤੀ ਜਾਂਦੀ ਹੈ

Leave a Reply

Your email address will not be published. Required fields are marked *

और पढ़ें