जालंधर: परागपुर चौ इंचार्ज ASIकी विवादों में, थाने के अंदर बहस का VIDEO वायरल; नशा तस्करी की शिकायत पर हंगामा जालंधर: BJP कार्यकर्ता के घर आधी रात गुंडागर्दी, पथराव में बुजुर्ग महिला घायल; CCTV में कैद हुई वारदात अयोध्या राम मंदिर चढ़ावा चोरी मामला: 73 हजार पन्नों की चार्जशीट कोर्ट में दाखिल, 8 आरोपी नामजद, चंपत राय बने सरकारी गवाह जालंधर में अमित शाह की नशा मुक्ति महारैली की तैयारियां शुरू: हवन-यज्ञ और अरदास के साथ परागपुर में काम का शुभारंभ श्री सिद्ध बाबा सोढल मेले को लेकर जालंधर पुलिस हाई अलर्ट: सुरक्षा में तैनात होंगे 1500 जवान, सिविल ड्रेस में भी रहेगी पैनी नज़र जालंधर में कूरियर सर्विस की आड़ में चल रहे नशा तस्करी नेटवर्क का पर्दाफाश: 1 किलो अफीम, 5000 नशीली गोलियां व ड्रग मनी के साथ 3 गिरफ्तार

ਐਡਵੋਕੇਟ ਰਜਿੰਦਰ ਸਿੰਘ ਮੰਡ ਦਾ ਦਿਹਾਂਤ ਕਿਸਾਨ ਅੰਦੋਲਨ ਅਤੇ ਵਕੀਲ ਭਾਈਚਾਰੇ ਲਈ ਨਾ ਪੂਰਾ ਹੋਣ ਵਾਲਾ ਘਾਟਾ – ਐਡਵੋਕੇਟ ਕਾਹਲੋਂ

ਜਲੰਧਰ – ਐਡਵੋਕੇਟ ਫਾਰ ਫਾਰਮਰਸ ਐਂਡ ਲੇਬਰਜ਼ ਦੇ ਸੰਸਥਾਪਕ ਮੈਂਬਰ, ਉੱਘੇ ਵਕੀਲ, ਸਮਾਜਸੇਵੀ ਅਤੇ ਕਿਸਾਨ, ਮਜ਼ਦੂਰਾਂ ਦੇ ਹਿੱਤਾਂ ਦੇ ਨਿਡਰ ਪਹਿਰੇਦਾਰ ਐਡਵੋਕੇਟ ਰਜਿੰਦਰ ਸਿੰਘ ਮੰਡ ਦੇ ਅਚਾਨਕ ਦਿਹਾਂਤ ਦੀ ਦੁੱਖਦਾਈ ਖਬਰ ਨਾਲ ਸਮੁੱਚੇ ਵਕੀਲ ਭਾਈਚਾਰੇ, ਕਿਸਾਨ ਵਰਗ, ਮਜ਼ਦੂਰ ਭਾਈਚਾਰੇ ਅਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸੰਸਥਾ ਦੇ ਪ੍ਰਧਾਨ ਐਡਵੋਕੇਟ

ਗੁਰਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਸਵ: ਐਡਵੋਕੇਟ ਰਜਿੰਦਰ ਸਿੰਘ ਮੰਡ ਨੇ ਆਪਣਾ ਸਮੁੱਚਾ ਜੀਵਨ ਇੰਨਸਾਫ, ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਲਈ ਸਮਰਪਿਤ ਕੀਤਾ। ਤਿੰਨ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਚਲੇ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਉਹਨਾਂ ਨੇ ਨਿਡਰਤਾ ਨਾਲ ਅਗਵਾਈ ਵਾਲੀ ਭੂਮਿਕਾ ਨਿਭਾਈ ਅਤੇ ਕਿਸਾਨਾਂ ਦੇ ਕਾਨੂੰਨੀ ਅਤੇ ਸੰਵਿਧਾਨਕ ਹੱਕਾਂ ਦੀ ਰੱਖਿਆ ਲਈ ਅਹਿਮ ਯੋਗਦਾਨ ਪਾਇਆ। ਸੰਸਥਾ ਦੇ ਜਨਰਲ ਸਕੱਤਰ ਐਡਵੋਕੇਟ ਰਾਜੂ ਅੰਬੇਡਕਰ ਨੇ ਕਿਹਾ ਕਿ ਸਵ: ਐਡਵੋਕੇਟ ਰਜਿੰਦਰ ਸਿੰਘ ਮੰਡ ਇੱਕ ਅਜਿਹੇ ਵਕੀਲ ਸਨ ਜਿਹਨਾਂ ਦੀ ਵਕਾਲਤ ਕੇਵਲ ਪੇਸ਼ਾ ਨਹੀਂ ਸਗੋਂ ਸਮਾਜ ਸੇਵਾ ਦਾ ਸਾਧਨ ਸੀ। ਉਹਨਾਂ ਦੀ ਇਮਾਨਦਾਰੀ, ਸਾਦਗੀ, ਨਿਡਰਤਾ ਅਤੇ ਲੋਕਹਿੱਤ ਲਈ ਸੰਘਰਸ਼ ਕਰਨ ਦੀ ਭਾਵਨਾ ਸਦਾ ਯਾਦ ਰੱਖੀ ਜਾਏਗੀ। ਉਹਨਾਂ ਦੇ ਵਿਛੋੜੇ ਨਾਲ ਜਿਹੜਾ ਖਾਲੀਪਨ ਪੈਦਾ ਹੋਇਆ ਹੈ ਉਹ ਕਦੀ ਵੀ ਪੂਰਾ ਨਹੀਂ ਹੋਵੇਗਾ। ਅਸੀਂ ਐਡਵੋਕੇਟ ਫਾਰ ਫਾਰਮਰਜ਼ ਐਂਡ ਲੇਬਰਜ਼ ਦੇ ਸਾਰੇ ਮੈਂਬਰਾਨ, ਐਡਵੋਕੇਟ ਰਜਿੰਦਰ ਸਿੰਘ ਮੰਡ ਨੂੰ ਦਿਲੋਂ ਸ਼ਰਧਾਂਜਲੀ ਭੇਂਟ ਕਰਦੇ ਹਾਂ ਅਤੇ ਉਹ ਹਮੇਸ਼ਾਂ ਸਾਡੇ ਦਿਲਾਂ ਵਿੱਚ ਰਹਿਣਗੇ।

ਅੱਜ ਦੀ ਸ਼ਰਧਾਂਜਲੀ ਸਭਾ ਵਿੱਚ ਐਡਵੋਕੇਟ ਗੁਰਜੀਤ ਸਿੰਘ ਕਾਹਲੋਂ, ਐਡਵੋਕੇਟ ਰਾਜੂ ਅੰਬੇਡਕਰ, ਐਡਵੋਕੇਟ ਪਰਮਿੰਦਰ ਸਿੰਘ ਢਿੱਲੋਂ, ਐਡਵੋਕੇਟ ਪਲਵਿੰਦਰ ਸਿੰਘ ਗੁਰਾਇਆ, ਐਡਵੋਕੇਟ ਪੂਜਾ, ਐਡਵੋਕੇਟ ਹਨੀ ਬਾਲੂ, ਐਡਵੋਕੇਟ ਵਿਸ਼ਾਖਾ, ਐਡਵੋਕੇਟ ਮਹਿਕਦੀਪ, ਐਡਵੋਕੇਟ ਸ਼ੈਲੀ ਸ਼ੁਕਲਾ, ਐਡਵੋਕੇਟ ਪ੍ਰਿਆ, ਐਡਵੋਕੇਟ ਰਾਜ ਕੁਮਾਰ, ਐਡਵੋਕੇਟ ਭੂਮੀ, ਐਡਵੋਕੇਟ ਸੰਦੀਪ ਸ਼ਰਮਾ, ਐਡਵੋਕੇਟ ਗੁਰਵਿੰਦਰ ਸਿੰਘ, ਐਡਵੋਕੇਟ ਡੌਲੀ, ਐਡਵੋਕੇਟ ਟੀਨਾ, ਐਡਵੋਕੇਟ ਅਮਨਦੀਪ ਸਿੰਘ ਜੰਮੂ, ਐਡਵੋਕੇਟ ਸੁਖਵੀਰ ਕੌਰ, ਐਡਵੋਕੇਟ ਕੁਲਦੀਪ ਭੱਟੀ, ਐਡਵੋਕੇਟ ਆਰ.ਪੀ.ਐਸ. ਭੋਗਲ, ਐਡਵੋਕੇਟ ਵਿਨੋਦ ਕੁਮਾਰ ਗੁਪਤਾ, ਐਡਵੋਕੇਟ ਲਵਪ੍ਰੀਤ ਸਿੰਘ, ਅਸ਼ਵਨੀ ਚੋਂਕੜੀਆ, ਪ੍ਰਿੰਸ ਸ਼ਰਮਾ, ਐਡਵੋਕੇਟ ਸੁਸ਼ੀਲ ਕੁਮਾਰ ਬੰਟੀ, ਪੰਕਜ, ਅਸ਼ੋਕ ਕੰਡਾ ਅਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *

और पढ़ें